ਜੱਦ ਗੁਰੂ ਨਾਨਕ ਦੇਵ ਜੀ ਨੇ ਮੱਕੇ ਦੀ ਦਿਸ਼ਾ ਹੀ ਬਦਲ ਦਿੱਤੀ

ਜੱਦ ਗੁਰੂ ਨਾਨਕ ਦੇਵ ਜੀ ਨੇ ਮੱਕੇ ਦੀ ਦਿਸ਼ਾ ਹੀ ਬਦਲ ਦਿੱਤੀ

ਗੱਲ ਤੱਦ ਦੀ ਹੈ, ਜੱਦ ਗੁਰੂ ਨਾਨਕ ਦੇਵ ਜੀ ਲੋਕਾਂ ਨੂੰ ਸਿਖਿਆ ਦੇਂਦੇ ਦੇਂਦੇ ਮੱਕੇ ਕੋਲ ਪਹੁੰਚੇ।

ਗੁਰੂ ਜੀ ਅਰਾਮ ਕਰਨ ਲਈ ਇਕ ਦਰਖ਼ਤ ਹੇਠ ਲੇਟ ਗਏ ਤੇ ਓਥੇ ਹੀ ਉਹਨਾਂ ਨੇ ਵਿਸ਼ਰਾਮ ਕੀਤਾ।

ਜੱਦ ਅਗਲੇ ਦਿਨ ਸਵੇਰੇ ਮੁਸਲਮਾਨਾਂ ਨੇ ਗੁਰੂ ਜੀ ਨੂੰ ਇਹਦਾ ਲੇਟਿਆ ਦੇਖਿਆ (ਉਹਨਾਂ ਦੇ ਪੈਰ ਮੱਕੇ ਵਲ ਸੀ) ਤਾਂ ਉਹਨਾਂ (ਮੁਸਲਮਾਨ) ਨੂੰ ਬਹੁਤ ਗੁੱਸਾ ਆਇਆ ਅਤੇ ਗੁਰੂ ਜੀ ਨੂੰ ਬੋਲੇ ਕਿ ਤੁਸੀਂ ਰੱਬ ਦੀ ਥਾਂ ਵੱਲ ਪੈਰ ਕਰਕੇ ਲੇਟੇ ਹੋਏ ਹੋ।

ਗੁਰੂ ਜੀ ਨੇ ਉਸ ਬੰਦੇ ਨੂੰ ਮਾਫੀ ਮੰਗਦੀਆਂ ਕਿਹਾ ਕਿ ਜਿਸ ਪਾਸੇ ਰੱਬ ਦੀ ਥਾਂ ਨਾ ਹੋਵੇ ਉਹ ਉਸਦੇ ਪੈਰ ਉਸੇ ਪਾਸੇ ਕਰ ਦੇਵੇ।

ਪਰ ਜਿੱਦਾਂ ਹੀ ਉਸ ਬੰਦੇ ਨੀ ਗੁਰੂ ਜੀ ਦੇ ਪੈਰ ਦੂਜੀ ਦਿਸ਼ਾ ਵੱਲ ਕਿੱਤੇ ਤਾਂ ਮੱਕਾ ਵੀ ਉਸੇ ਦਿਸ਼ਾ ਵੱਲ ਚਲੇ ਗਿਆ ਤੇ ਅਜੇ ਵੀ ਗੁਰੂ ਜੀ ਦੇ ਪੈਰ ਮੱਕੇ ਅੱਗੇ ਹੀ ਸਨ।

ਉਸ ਬੰਦੇ ਨੇ ਗੁੱਸੇ ‘ਚ ਫੇਰ ਤੋਂ ਗੁਰੂ ਜੀ ਦੇ ਪੈਰ ਤੀਜੀ ਦਿਸ਼ਾ ਵੱਲ ਕਰ ਦਿੱਤੇ ਪਰ ਇਹ ਕਿ ਮੱਕਾ ਤਾ ਫੇਰ ਤੋਂ ਆਪਣੀ ਥਾਂ ਤੋਂ ਹਿੱਲ ਗਿਆ ਤੇ ਅਜੇ ਵੀ ਗੁਰੂ ਜੀ ਦੇ ਪੈਰਾਂ ਦੇ ਸਾਹਮਣੇ ਹੀ ਰਿਹਾ।

ਇਹ ਦੇਖ ਕੇ ਉੱਥੇ ਦੇ ਸੱਬ ਬੰਦੇ ਸਮਝ ਗਏ ਕਿ ਗੁਰੂ ਜੀ ਜਰੂਰ ਕੋਈ ਅਵਤਾਰ ਹਨ ਅਤੇ ਉਹਨਾਂ ਦੇ ਸਾਮਣੇ ਸ਼ੀਸ਼ ਝੁਕਾ ਲਏ।

ਗੁਰੂ ਜੀ ਦਾ ਇੱਦਾ ਕਰਨ ਪਿੱਛੇ ਉਦੇਸ਼ ਇਹ ਸੀ ਕਿ ਰੱਬ ਕਿਸੇ ਇਕ ਦਿਸ਼ਾ ਵੱਲ ਨਹੀਂ, ਬਲਕਿ ਹਰ ਦਿਸ਼ਾ ‘ਚ ਮੌਜੂਦ ਹੈ।

Leave a Reply