ਜੱਦ ਮਨੁੱਖ ਦੀ ਬੁੱਧੀ ਪਾਪ ਨਾਲ ਭਰ ਜਾਉਂਦੀ ਹੈ, ਤਾਂ….

ਭਰੀਐ ਮਤਿ ਪਾਪਾ ਕੈ ਸੰਗਿ
ਓਹੁ ਧੋਪੈ ਨਾਵੈ ਕੈ ਰੰਗਿ।।

ਜੱਦ ਮਨੁੱਖ ਦੀ ਬੁੱਧੀ ਪਾਪਾ ਨਾਲ ਭਰ ਜਾਉਂਦੀ ਹੈ
ਤਾਂ ਉਸਨੂੰ ਨਾਮ ਸਿਮਰਨ ਨਾਲ ਹੀ ਧੋਇਆ ਜਾ ਸਕਦਾ ਹੈ।

ਇਸ ਵਿਚ ਗੁਰੂ ਜੀ ਨੇ ਦਸਣ ਦਾ ਭਾਵ ਹੈ ਕਿ ਮਨੁੱਖ ਜਿਸ ਤਰਾਹ ਆਪਣੇ ਕੱਪੜੇ, ਸ਼ਰੀਰ ਤੇ ਹੋਰ ਵਸਤੂਆਂ ਧੋਂਦਾ ਹੈ, ਉਸੇ ਤਰਾਹ ਮਨੁੱਖ ਦੀ ਬੁੱਧੀ ਨੂੰ ਵੀ ਧੋਣ ਦੀ ਲੋੜ ਪੈਂਦੀ ਹੈ, ਜੱਦ ਉਹ ਮੈਲੀ ਹੋ ਜਾਉਂਦੀ ਹੈ।

ਮਨੁੱਖ ਦੀ ਬੁੱਧੀ ਨੂੰ ਧੋਣ ਦਾ ਇੱਕੋ ਹੀ ਤਰੀਕਾ ਹੈ ਕਿ ਉਸ ਪਰਮ ਨਿਰਾਕਾਰ ਦਾ ਨਾਮ ਜੱਪ ਕੇ ਹੀ ਮਨੁੱਖ ਆਪਣੀ ਬੁੱਧੀ ਨੂੰ ਸਾਫ ਕਰ ਸਕਦਾ ਹੈ। ਇਹ ਕਿਸੇ ਵ ਹੋਰ ਤਰੀਕੇ ਨਾਲ ਨੀ ਸਾਫ ਹੋ ਸਕਦੀ ਤੇ ਜੱਦ ਇਹ ਬੁੱਧੀ ਨਾਮ ਦੇ ਜੱਪ ਨਾਲ ਸਾਫ ਹੋ ਜਾਉਂਦੀ ਹੈ ਤਾਂ ਬੰਦਾ ਇਸ ਸੰਸਾਰ ਦੇ ਚੱਕਰਾ ਤੋਂ ਮੁਕਤ ਹੋ ਜਾਉਂਦਾ ਹੈ।

Leave a Reply