ਜਾਨਵਰਾਂ ਨੂੰ ਮਾਰ ਕੇ ਕੋਈ ਵੀ ਖੁਸ਼ ਨੀ ਰਹਿ ਸਕਦਾ; ਗੁਰੂ ਨਾਨਕ ਜੀ ਦੀ ਬਾਣੀ

ਅਸੰਖ ਗਲਵਢ ਹਤਿਆ ਕਮਾਹਿ
ਅਸੰਖ ਪਾਪੀ ਪਾਪੁ ਕਰਿ ਜਾਹਿ

ਅਣਗਿਣਤ ਬੰਦੇ ਹੀ ਦੂਜਿਆਂ ਦੇ ਗਲੇ ਵੱਡ ਕੇ ਹੱਤਿਆ ਕਮਾ ਰਹੇ ਹਨ
ਤੇ ਅਣਗਿਣਤ ਬੰਦੇ ਹੀ ਪਾਪ ਕਰੀ ਜਾ ਰਹੇ ਹੈ ਤੇ ਪਾਪ ਕਰ-ਕਰ ਕੇ ਇਸ ਦੁਨੀਆ ਤੋਂ ਤੁਰੀ ਜਾ ਰਹੇ ਹਨ।

ਇਹ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਤੱਦ ਕਿਹੇ ਜੱਦ ਉਹਨਾਂ ਦੇਖਿਆ ਕਿ ਧਰਮ ਦੇ ਨਾਂ ‘ਤੇ ਬੇਗੁਨਾਹ ਜਾਨਵਰਾਂ ਨੂੰ ਮਾਰਿਆ ਜਾ ਰਿਹਾ ਹੈ।

ਉਨ੍ਹਾਂ ਦੀ ਸਿਖਿਆ ਸੀ ਕਿ ਕਿਸੇ ਨੂੰ ਵੀ ਕਦੇ ਮਾਰਕੇ ਕੋਈ ਖੁਸ਼ ਨੀ ਰਹਿ ਸਕਦਾ, ਹਰ ਇਕ ਜੀਵ ਵਿਚ ਉਸੇ ਪਰਮ ਦੀ ਜੋਤ ਹੈ। ਯਾਨੀ ਹਰ ਇਕ ਵਿਚ ਉਹ ਰੱਬ ਵਾਸ ਕਰਦਾ ਹੈ। ਪਰ ਮਾੜੇ ਕੰਮ ਕਰਕੇ ਮਨੁੱਖ ਖੁਦ ਉਸਤੋਂ ਦੂਰ ਹੋ ਗਿਆ ਹੈ ਤੇ ਉਹ ਦੂਜਿਆਂ ਨੂੰ ਮਾਰ-ਮਾਰ ਕੇ ਤੇ ਪਾਪ ਕਰ-ਕਰ ਕੇ ਖੁਦ ਵੀ ਇਸ ਦੁਨੀਆ ਤੋਂ ਬਿਨਾ ਪੁੰਨ ਕਮਾਏ ਹੀ ਤੁਰ ਜਾਉਂਦਾ ਹੈ, ਜਿਸ ਕਰਕੇ ਉਹ (ਪਾਪੀ ਮਨੁੱਖ) ਦੁਨੀਆ ਦੇ ਚੱਕਰ ਵਿਚ ਫਸਿਆ ਰਹਿੰਦਾ ਹੈ।

Leave a Reply