ਜਿੰਦਗੀ ‘ਚ ਦੋ ਕੰਮ ਕਦੇ ਨਾ ਕਰਿਯੋ

Jindagi Ch Do Kam Kade Na Karyo

ਦੋਸਤੋਂ ਜਿੰਦਗੀ ‘ਚ ਦੋ ਕੰਮ ਕਦੇ ਵੀ ਨਾ ਕਰਿਯੋ
ਕਿਸੀ ਝੂਠੇ ਬੰਦੇ ਨਾਲ ਪਿਆਰ ਤੇ
ਕਿਸੇ ਦੇ ਸੱਚੇ ਪਿਆਰ ਨਾਲ ਧੋਖਾ।

Click To Read in Hindi

ਇਹ ਜਿੰਦਗੀ ਹੈ, ਇਦੇ ‘ਚ ਬਹੁਤ ਕੁਝ ਹੈ। ਕਦੇ ਸੁਖ, ਕਦੇ ਦੁਖ, ਕਦੇ ਯਾਦਾਂ , ਗੀਲੇ-ਸ਼ਿਕਵੇ ਤੇ ਜਿੰਦਗੀ ਜਿਓੰਦੇ-ਜਿਓੰਦੇ ਕੁਝ ਰਸਤੇ ਇਦਾਂ ਦੇ ਵੀ ਆ ਜਾਂਦੇ ਨੇ ਜਦ ਸਾਨੂੰ ਕਿਸੇ ਨਾਲ ਪਿਆਰ ਹੋ ਜਾਉਂਦਾ ਏ।

ਦੋਸਤੋਂ ਤੁਹਾਨੂੰ ਬਸ ਇੱਕੋ ਹੀ ਸਲਾਹ ਹੈ, ਜਿੰਦਗੀ ‘ਚ ਕਦੇ ਵੀ, ਕਿਸੇ ਝੂਠੇ ਦੇ ਨਾਲ ਪਿਆਰ ਨਾ ਕਰਿਯੋ ਕਿਉਂਕਿ ਉਸਨੂੰ ਸੱਚੇ ਪਿਆਰ ਦਾ ਪਤਾ ਨਹੀਂ ਹੁੰਦਾ ਤੇ ਉਸ ਲਈ ਇਹ ਪਿਆਰ ਵੀ ਸਿਰਫ ਇਕ ਖੇਡ ਹੀ ਹੁੰਦਾ ਏ।

ਤੇ ਜੇਕਰ ਕੋਈ ਤੁਹਾਨੂੰ ਸੱਚਾ ਪਿਆਰ ਕਰਦਾ ਹੋਵੇ ਤਾਂ ਉਸਨੂੰ ਧੋਖਾ ਕਦੇ ਨਾ ਦਈਓ ,ਉਸਦੇ ਪਿਆਰ ਨਾਲ ਖੇਡੀਓ ਨਾ ਕਦੇ, ਕਿਉਂਕਿ ਇਹ ਇੰਸਾਨ ਨੂੰ ਇਕਦਮ ਅੰਦਰੋਂ ਦੀ ਰੂਹ ਤੱਕ ਤੋੜਕੇ ਰੱਖ ਦਿੰਦਾ ਹੈ। ਜੇਕਰ ਤੁਸੀਂ ਉਸਦੇ ਨਾਲ ਪਿਆਰ ਨਹੀਂ ਕਰਦੇ ਹੋ ਤਾਂ ਉਸਨੂੰ ਸਿੱਧਾ-ਸਿੱਧਾ ਕਹਿ ਦਵੋ, ਪਰ ਧੋਖਾ ਕਦੇ ਨਾ ਦਈਓ ਜੀ, ਕਦੇ ਵੀ ਨਾ।

Note: GyanPunji ‘ਤੇ ਸਿਰਫ ਸੱਚੇ ਗਿਆਨ ਦੀਆਂ ਹੀ ਗੱਲਾਂ ਹੁੰਦੀਆਂ ਏ ਤੇ ਪਿਆਰ ਵੀ ਜੀਵਨ ਦਾ ਹੀ ਹਿੱਸਾ ਹੈ, ਇਸੇ ਕਰਕੇ ਅਸੀਂ ਇਹ ਆਰਟੀਕਲ ਲਿਖਿਆ। ਪਰ ਪਿਆਰ ਓਹੀ, ਜੋ ਸੱਚਾ ਹੋਵੇ, ਇਸ ਆਰਟੀਕਲ ਵਿਚ ਸ਼ਰੀਰਕ ਪਿਆਰ ਤੋਂ ਉੱਠਕੇ ਸੱਚੇ ਪਿਆਰ ਦੀ ਹੀ ਗੱਲ ਕੀਤੀ ਹੈ ਜੀ।

ਜੇਕਰ ਕਿਸੇ ਦਾ ਪ੍ਰੇਮ ਸ਼ਰੀਰ ਤਕ ਹੀ ਸੀਮਤ ਹੈ ਤਾਂ ਉਹ ਸੱਚਾ ਪਿਆਰ ਹੋ ਹੀ ਨਹੀਂ ਸਕਦਾ। ਤੇ ਜੇਕਰ ਕੋਈ ਤੁਹਾਨੂੰ ਕਹਿੰਦਾ ਹੈ ਕਿ ਉਹ ਸੱਚਾ ਪਿਆਰ ਕਰਦਾ ਹੈ ਪਰ ਪਿਆਰ ਦੇ ਮਾਇਨੇ ਉਸ ਲਈ ਕੁਝ ਹੋਰ ਵੀ ਹੈ (ਸ਼ਰੀਰ ਤਕ ਵੀ) ਤਾਂ ਉਹ ਸੱਚਾ ਪਿਆਰ ਨਹੀਂ ਹੈ ਉਸ ਤੋਂ ਜਿੰਨਾ ਜਲਦੀ ਹੋ ਸਕੇ ਦੂਰ ਹੋ ਜਾਓ, ਇਹੀ ਤੁਹਾਡੇ ਲਈ ਵਡੀਆਂ ਰਹੂਗਾ। ਬਾਅਦ ‘ਚ ਧੋਖਾ ਮਿਲਣ ਤੋਂ ਚੰਗਾ ਆਪਣੇ ਮੰਨ ਨੂੰ ਸਮਝਾਓ ਤੇ ਮਜਬੂਤ ਬਣੋ ਜੀ।

ਆਰਟੀਕਲ ਜੇਕਰ ਪਸੰਦ ਆਇਆ ਹੋਵੇ ਆ ਆਪਣੇ ਦੋਸਤਾਂ ਨਾਲ ਸਾਂਝਾ ਕਰਨਾ ਨਾ ਭੁਲੇਓ ਜੀ ਤੇ GyanPunji ਹਮੇਸ਼ਾ ਯਾਦ ਰੱਖੋ ਜੀ।

Leave a Reply