ਜੋਖਿਮ ਲੈਣੇ ਵੀ ਜਰੂਰੀ ਹੈ

Jokhim Lene Vi Jaruri Hai

ਜਿੰਦਗੀ ‘ਚ ਜੋਖਿਮ ਲੈਣੇ ਵੀ ਜਰੂਰੀ ਹੈ
ਕਿਉਂਕਿ ਇਹੀ ਸਾਨੂੰ ਸਫਲ ਬਣਾਉਣਗੇ
ਨਹੀਂ ਤਾਂ ਫੇਰ ਸਾਨੂੰ ਸਮਜਦਾਰ ਤਾਂ ਬਣਾ ਹੀ ਦੇਣਗੇ।

ਦੋਸਤੋਂ ਜਿੰਦਗੀ ‘ਚ ਕਦੇ ਵੀ ਜੋਖਿਮ ਲੈਣ ਤੋਂ ਘਬਰਾਉਣਾ ਨਹੀਂ ਚਾਹੀਦਾ, ਚਲੋ ਘਬਰਾਹਟ ਤਾਂ ਕਈ ਵਾਰ ਹੋ ਵੀ ਜਾਉਂਦੀ ਹੈ ਕਿਉਂਕਿ ਅਸੀਂ ਇੰਸਾਨ ਹਾਂ ਪਰ ਜੋਖਿਮ ਲੈਣ ਤੋਂ ਪਿੱਛੇ ਨ ਹੋਵੋ ਕਦੇ ਵੀ, ਆਪਣੀ ਘਬਰਾਹਟ ਖ਼ਤਮ ਕਰੋ ਤੇ ਜੋਖਿਮ ਲੈਣ ਲੀ ਤਿਆਰ ਰਵੋ।

ਕਿਉਂਕਿ ਜੋਖਿਮ ਲੈਣ ਨਾਲ ਹੀ ਅਸੀਂ ਸਫਲਤਾ ਦੀਆ ਪੌੜੀਆਂ ਤੇ ਅੱਗੇ ਵੱਧਦੇ ਜਾਉਂਦੇ ਹਾਂ। ਇਕ ਗੱਲ ਹਮੇਸ਼ਾ ਯਾਦ ਰੱਖੋ ਜੀ,ਸਫਲਤਾ ਇਕਦਮ ਨਹੀਂ ਮਿਲਦੀ। ਜੇਕਰ ਕੁਝ ਵਾਰ ਜੋਖਿਮ ਲੈਣ ਨਾਲ ਅਸਫਲ ਹੋ ਵੀ ਜਾਵੋ ਤਾਂ ਉਸ ਨਾਲ ਸਾਨੂੰ ਸਮਝ ਤਾਂ ਆਵੇਗੀ ਹੀ ਆਵੇਗੀ ਨਾਲ ਹੀ ਨਾਲ ਅਸੀਂ ਸਫਲਤਾ ਦੇ ਨਜ਼ਦੀਕ ਹੁੰਦੇ ਜਾਉਂਦੇ ਹਾਂ।

ਤਾਂ ਕਰਕੇ ਦੋਸਤੋਂ , ਜੀਵਨ ‘ਚ ਜੋਖਮ ਲੈਣ ਤੋਂ ਕਦੇ ਵੀ ਨਾ ਘਬਰਾਓ, ਪਰ ਸੋਚਣ-ਸਮਝਣ ਤੋਂ ਬਾਅਦ ਹੀ ਅਗੇ ਵਧਣ ਦਾ ਸੋਚੋ ਤੇ ਨਾਸਮਝਾ ਦੀ ਭਾਂਤਿ ਗ਼ਲਤ ਕੰਮ ਕਰਨ ਨੂੰ ਚੰਗਾ ਨਾ ਸਮਝੀਯੋ ਤੇ ਉਸ ਰਾਹ ਤੇ ਨਾ ਤੁਰਿਓ ਜੋ ਗ਼ਲਤ ਹੋਵੇ।

Leave a Reply