ਸਬਣਾ ਨੂੰ ਬਣਾਉਣ ਵਾਲਾ ਹੀ ਬਸ ਆਪਣੇ ਆਪ ਨੂੰ ਜਾਣਦਾ ਹੈ

ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ।

ਜਿਸਨੂੰ ਇਸ ਜਗਤ ਵਿਚ ਵਡਾ ਆਖਿਆ ਜਾ ਰਿਹਾ ਹੈ, ਬਸ ਉਹੀਓ ਆਪਣੇ ਆਪ ਨੂੰ ਜਾਣਦਾ ਹੈ।

ਇਹ ਸ਼ਬਦਾਂ ਦਾ ਭਾਵ ਇਹ ਹੈ ਕਿ, ਨਾਨਕ ਜੀ ਇਸ ਵਿਚ ਕਹਿੰਦੇ ਹੈ ਕਿ ਜਿਸ ਪਰਮਾਤਮਾ ਨੂੰ ਅਸੀਂ ਜੱਪਦੇ ਹਾਂ, ਜਿਸਦਾ ਨਾਮ ਸਿਮਰਨ ਕਰਦੇ ਹਾਂ ਤੇ ਜਿਸ ਦੇ ਅਸੀਂ ਗੁਣ ਗਾਉਂਦੇ ਹਾਂ, ਅਸਲ ਵਿੱਚ ਅਸੀਂ ਉਸਨੂੰ ਬਿਲਕੁਲ ਵੀ ਨਹੀਂ ਜਾਣਦੇ, ਅਰਥਾਤ ਅਸੀਂ ਉਸਦੇ ਗੁਣਾ ਦਾ ਅਖਾਣ ਤਾਂ ਕਰਦੇ ਹਾਂ, ਪਰ ਉਸ ਨਿਰਗੁਣ ਦੇ ਗੁਣ ਅਸੀਂ ਕਿੱਦਾਂ ਜਾਣ ਸਕਦੇ ਹਾਂ ਕਿਉਂਕਿ ਉੱਥੇ ਤੱਕ ਦੀ ਸਮਝ ਸਾਡੇ ਕੋਲ ਹੈ ਹੀ ਨਹੀਂ। ਤੇ ਇਸ ਸੰਪੂਰਨ ਜਗਤ ਵਿੱਚ ਬਸ ਇਕ ਉਹੀ ਖੁਦ ਪਰਮਾਤਮਾ ਹੈ ਜੋ ਆਪਣੇ ਆਪ ਨੂੰ ਜਾਣਦਾ ਹੈ।

Leave a Reply