ਸਿੱਖਾਂ ਦਾ ਮੂਲ ਮੰਤਰ “ੴ” ਦਾ ਅਰਥ


ਸਤਿਨਾਮ
ਕਰਤਾ ਪੁਰਖੁ
ਨਿਰਭਉ ਨਿਰਵੈਰੁ
ਅਕਾਲ ਮੂਰਤਿ
ਅਜੂਨੀ ਸੈਭੰ
ਗੁਰ ਪ੍ਰਸਾਦਿ ।

ਅਰਥ:


ਇੱਕ ਓਮ ਹੈ (ਈਸ਼ਵਰ ਇਕ ਹੀ ਹੈ)

ਸਤਿਨਾਮ
ਉਸਦਾ ਨਾਮ ਸੱਚਾ ਹੈ

ਕਰਤਾ ਪੁਰਖੁ
ਓਹੀਓ ਸਬ ਕੁਝ ਕਰਨ ਵਾਲਾ, ਸਬਣਾ ਨੂੰ ਬਣਾਉਣ ਵਾਲਾ ਓਹੀਓ ਹੈ

ਨਿਰਭਉ
ਉਸਨੂੰ ਕਿਸੇ ਦਾ ਕੋਈ ਡਰ ਨੀ, ਉਹ ਸਬ ਡਰ ਤੋਂ ਪਰੇ ਹੈ

ਨਿਰਵੈਰੁ
ਉਸਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ, ਉਹ ਸਬ ਵੈਰਾਂ ਤੋਂ ਪਰੇ ਹੈ

ਅਕਾਲ ਮੂਰਤਿ
ਓਹੀਓ ਨਿਰਾਕਾਰ ਹੈ, ਅਕਾਲ ਹੈ, ਸਮੇਂ ਦਾ ਉਸਤੇ ਕੋਈ ਪ੍ਰਭਾਵ ਨਹੀਂ

ਅਜੂਨੀ ਸੈਭੰ
ਉਸਦਾ ਨਾ ਜਨਮ ਹੈ ਤੇ ਨਾ ਹੀ ਮਰਨ ਹੈ, ਉਹ ਆਪੇ ਹੀ ਪ੍ਰਕਾਸ਼ਿਤ ਹੈ , ਉਸਨੂੰ ਰਚਣ ਵਾਲਾ ਕੋਈ ਨਹੀਂ

ਗੁਰ ਪ੍ਰਸਾਦਿ
ਉਹ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ।

Leave a Reply